Koshish Ta’n Kariye Lyrics by Satinder Sartaaj from the Kali Jotta movie is the latest Punjabi song music also given by Beat Minister. Koshish Ta’n Kariye’s song lyrics are written by Satinder Sartaaj. The music video featured Satinder Sartaaj, Neeru Bajwa & Wamiqa Gabbi and it was released by Times Music.
Koshish Ta’n Kariye Song Details:
Song: | Koshish Ta’n Kariye |
Movie: | Kali Jotta |
Singer(s): | Satinder Sartaaj |
Musician(s): | Beat Minister |
Written by: | Satinder Sartaaj |
Label(©): | Times Music |
Koshish Ta’n Kariye Lyrics
ਹੋ ਦੱਸ ਕਿਹੜੀ ਚੀਜ਼ ਦਾ ਖੱਲ ਨੀ?
ਚੱਲੋ ਜੇ ਸਾਨੂੰ ਇਲਮ ਨਹੀਂ ਤਾਂ ਕੋਈ-
ਚੱਲੋ ਜੇ ਸਾਨੂੰ ਇਲਮ ਨਹੀਂ ਤਾਂ ਕੋਈ ਗੱਲ ਨਹੀਂ
ਸੱਜਣ ਪਰ ਪੜ੍ਹਨੇ ਦੀ ਕੋਸ਼ਿਸ਼ ਤਾਂ ਕਰੀਏ
ਆਹ ਸਾਨੂੰ ਕੌਣ ਦੇਵੇਗਾ ਮੱਤ ਜੀ?
ਕਿ ਥੱਕਣਾ ਇਨਸਾਨੀ ਫ਼ਿਤਰਤ ਜੀ
ਕਿ ਪਰਬਤ ਚੜ੍ਹਨੇ ਦੀ ਕੋਸ਼ਿਸ਼ ਤਾਂ ਕਰੀਏ
ਜਿਹਨਾਂ ਨੇ ਪੈਰ ਲੰਮੀਆਂ ਰਾਹਾਂ ਦੇ ਉੱਤੇ ਰੱਖਣੇ
ਓਹਨਾਂ ਨੂੰ ਰਾਸ ਆਉਣ ਨਾ ਸ਼ੈਤਾਨੀਆਂ
ਕਿ ਅਸੀਂ ਕਦੀ ਸੋਚਿਆ ਕਿ ਸਾਨੂੰ ਇਹਨਾਂ ਗੱਲਾਂ ਦੇ
ਉੱਤੇ ਨਹੀਂ ਕਾਹਤੋਂ ਹੁੰਦੀਆਂ ਹੈਰਾਨੀਆਂ
ਹਵਾਵਾਂ ਜਦੋਂ ਵਗੀਆਂ, ਕਿਸੇ ਨੂੰ ਕਿਓਂ ਨਹੀਂ ਲੱਗੀਆਂ?
ਇਹ ਧੁੱਪਾਂ ਅਤੇ ਬਾਰਿਸ਼ਾਂ ਬੇਗਾਨੀਆਂ
ਹਾਂ ਇਸ ਗੱਲ ਬਾਰੇ ਜਾਣਦਾ ਤਾਂ ਕੌਣ ਨਾ!
ਕਿ ਮੁੱਠੀਆਂ ਦੇ ਵਿੱਚ ਕਦੇ ਬੰਦ ਹੁੰਦੀ-
ਕਿ ਮੁੱਠੀਆਂ ਦੇ ਵਿੱਚ ਕਦੇ ਬੰਦ ਹੁੰਦੀ ਪੌਣ ਨਾ
ਰੀਝਾਂ ਨੂੰ ਚੱਲ ਫੜ੍ਹਨੇ ਦੀ ਕੋਸ਼ਿਸ਼ ਤਾਂ ਕਰੀਏ
ਆਹ ਸਾਨੂੰ ਕੌਣ ਦੇਵੇਗਾ ਮੱਤ ਜੀ?
ਕਿ ਥੱਕਣਾ ਇਨਸਾਨੀ ਫ਼ਿਤਰਤ ਜੀ
ਕਿ ਪਰਬਤ ਚੜ੍ਹਨੇ ਦੀ ਕੋਸ਼ਿਸ਼ ਤਾਂ ਕਰੀਏ
ਮਟੀਲੇ ਜਹੇ ਪਾਣੀਆਂ ਦੇ ਵਿੱਚ ਘੋਲ-ਘੋਲ ਕੇ
ਨਦੀ ਨੇ ਬੂਟੇ ਸਾਂਭਣੇ ਤੇ ਪਾਲਣੇ
ਕਿਸੇ ਨੇ ਓਹਨਾਂ ਛਾਂਵਾਂ ਥੱਲੇ ਬੈਠ ਹਾੜ ਕੱਟਣੇ
ਕਿਸੇ ਨੇ ਓਹੀ ਮਾਘ ਵਿੱਚ ਬਾਲਣੇ
ਅਨੋਖੀ ਕਾਇਨਾਤ ਨੇ, ਇਲਾਹੀ ਗੱਲ-ਬਾਤ ਨੇ
ਅਖ਼ੀਰ ਸਭ ਆਪਣੇ ′ਚ ਟਾਲਣੇ
ਜੀ ਨਾ ਹੀ ਅਸੀਂ ਟਾਲਣੇ ਤੇ ਨਹੀਂ ਨੇ ਉਛਾਲਣੇ
ਖਿਆਲੋ ਚੱਲੋ ਓਹਨਾਂ ਬੂਟਿਆਂ ਤੇ ਪਾਈਏ-
ਖਿਆਲੋ ਚੱਲੋ ਓਹਨਾਂ ਬੂਟਿਆਂ ਤੇ ਪਾ ਕੇ ਆਲ੍ਹਣੇ
ਤੇ ਓਹਨਾਂ ਵਿੱਚ ਵੜਨੇ ਦੀ ਕੋਸ਼ਿਸ਼ ਤਾਂ ਕਰੀਏ
ਸਲੀਕੇ ‘ਚ ਰਮਾਨੀਆਂ, ਸਲੀਕੇ ′ਚ ਅਸਾਨੀਆਂ
ਸਲੀਕੇ ਵਿੱਚ ਅੱਤ ਦਾ ਸਕੂਨ ਹੈ
ਸਲੀਕੇ ਵਿੱਚ ਰੁੱਤਾਂ ਦੇ ਇਸ਼ਾਰੇ ਕਿੰਨੇ ਫੱਬਦੇ!
ਸਲੀਕਾ ਕਾਇਨਾਤ ਦਾ ਕਾਨੂੰਨ ਹੈ
ਸਲੀਕਾ ਸਾਡੀ ਜੂਨ ਹੈ, ਸਲੀਕਾ ਸਾਡਾ ਖ਼ੂਨ ਹੈ
ਸਲੀਕਾ ਮਜ਼ਮੂਨ ਹੈ, ਜਨੂੰਨ ਹੈ
ਓ ਚੱਲੋ ਆਪੇ ਨਾਲ਼ ਕਰੀਏ ਬਗਾਵਤਾਂ
ਜੀ ਸਾਡੇ ਵਿੱਚ ਜਿਹੜੀਆਂ ਖ਼ਰਾਬ ਜਹੀਆਂ-
ਜੀ ਸਾਡੇ ਵਿੱਚ ਜਿਹੜੀਆਂ ਖ਼ਰਾਬ ਜਹੀਆਂ ਆਦਤਾਂ
ਓਹਨਾਂ ਦੇ ਨਾਲ਼ ਲੜਨੇ ਦੀ ਕੋਸ਼ਿਸ਼ ਤਾਂ ਕਰੀਏ
ਆਹ ਸਾਨੂੰ ਕੌਣ ਦੇਵੇਗਾ ਮੱਤ ਜੀ?
ਕਿ ਥੱਕਣਾ ਇਨਸਾਨੀ ਫ਼ਿਤਰਤ ਜੀ
ਕਿ ਪਰਬਤ ਚੜ੍ਹਨੇ ਦੀ ਕੋਸ਼ਿਸ਼ ਤਾਂ ਕਰੀਏ
ਮਲਕ ਦੇ ਕੇ ਛੁੱਪ ਗਈ ਮੋਹਬੱਤਾਂ ਦੀ ਚਾਨਣੀ
ਨਾ ਜਿੱਤੀਆਂ, ਨਾ ਹਾਰੀਆਂ ਸੀ ਬਾਜ਼ੀਆਂ
ਕਿ ਖੇਡ ਵੀ ਅਜੀਬ ਹੈ, ਨਾ ਦੂਰ, ਨਾ ਕਰੀਬ ਹੈ
ਹਾਲੇ ਤਾਂ ਪਹੀਆਂ ਸਾਰੀਆਂ ਸੀ ਬਾਜ਼ੀਆਂ
ਨਾ ਸਾਲ ਕੋਈ ਸਦੀ ਵੀ, ਮੈਨੂੰ ਤਾਂ ਲੱਗੇ ਕਦੀ ਵੀ
ਕਿਸੇ ਨੇ ਇਹੋ ਮਾਰੀਆਂ ਸੀ ਬਾਜ਼ੀਆਂ
ਏਸ ਪਿਆਰ ਦਾ ਤਾਂ ਇਹੀ ਦਸਤੂਰ ਹੈ
ਹਨ੍ਹੇਰਿਆਂ ਚੋਂ ਲੰਘ ਕੇ ਹੀ ਲੱਭਦਾ ਦਾ ਤਾਂ-
ਹਨ੍ਹੇਰਿਆਂ ਚੋਂ ਲੰਘ ਕੇ ਹੀ ਲੱਭਦਾ ਦਾ ਤਾਂ ਨੂਰ ਹੈ
ਸਿਤਾਰਾ ਮੱਥੇ ਜੜਨੇ ਦੀ ਕੋਸ਼ਿਸ਼ ਤਾਂ ਕਰੀਏ
ਆਹ ਸਾਨੂੰ ਕੌਣ ਦੇਵੇਗਾ ਮੱਤ ਜੀ?
ਕਿ ਥੱਕਣਾ ਇਨਸਾਨੀ ਫ਼ਿਤਰਤ ਜੀ
ਕਿ ਪਰਬਤ ਚੜ੍ਹਨੇ ਦੀ ਕੋਸ਼ਿਸ਼ ਤਾਂ ਕਰੀਏ